20 July 2010

ਬਠਿੰਡਾ ਤੇ ਬਾਦਲ ਹੋਏ ਮਹਿਰਬਾਨ, ਸੜਕਾਂ ਬਣੀਆਂ ਨਦੀਆਂ

ਬਠਿੰਡਾ 20 ਜੁਲਾਈ (ਤਾਜੇ ਬਿਊਰੋ) : ਬਠਿੰਡਾ ਦੀ ਸੰਸਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਜਿਵੇਂ ਹੀ ਅੱਜ ਬਠਿੰਡਾ ਵਾਸੀਆਂ ਦੀ ਸਾਰ ਲੈਣ ਲਈ ਦੌਰਾ ਸ਼ੁਰੂ ਕੀਤਾ ਤਾਂ ਕੁਦਰਤੀ ਬਾਦਲਾਂ ਨੇ ਵੀ ਬਠਿੰਡਾ ਵਾਸੀਆਂ ਦਾ ਦਿਲ ਖੁਸ਼ ਕਰ ਦਿੱਤਾ ਜਿਹੜੇ ਪਿਛਲੇ ¦ਬੇ ਸਮੇਂ ਤੋਂ ਗਰਮੀ ਦੀ ਮਾਰ ਤੋਂ ਪ੍ਰੇਸ਼ਾਨੀ ਹੋਏ ਕੁਦਰਤੀ ਬਾਦਲਾਂ ਤੋਂ ਮੀਂਹ ਵਰਸਾਉਣ ਦੀ ਉਮੀਦ ਲਗਾਈ ਬੈਠੇ ਸਨ, ਜਿੱਥੇ ਬਠਿੰਡਾ ਤੇ ਮਿਹਰਬਾਨ ਹੁੰਦਿਆਂ ਰਾਤ ਨੂੰ ਕਰੀਬ 1 ਵਜੇ ਮੀਂਹ ਵਰਸਣਾ ਸ਼ੁਰੂ ਹੋ ਗਿਆ ਸੀ, ਉੱਥੇ ਹੀ ਸਵੇਰੇ ਕਰੀਬ 5 ਵਜੇ ਤੱਕ ਝਮਾ ਝੰਮ ਵਰਖਾ ਹੁੰਦੀ ਰਹੀ। ਅਜੇ ਲੋਕਾਂ ਵਿਚਕਾਰ ਮੀਂਹ ਦੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਸਵੇਰੇ ਕਰੀਬ 11 ਵਜੇ ਬੱਦਲਾਂ ਨੇ ਬਠਿੰਡਾ ਤੇ ਬੁਛਾੜ ਸ਼ੁਰੂ ਕਰ ਦਿੱਤੀ ਜਿਹੜੇ ਤਿੰਨ ਘੰਟੇ ਤੱਕ ਲਗਾਤਾਰ ਵਰਸਦੇ ਰਹੇ । ਵਰਨਣ ਯੋਗ ਹੈ ਕਿ ਅੱਜ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਾਫੀ ਸਮੇਂ ਬਾਅਦ ਬਠਿੰਡਾ ਵਾਸੀਆਂ ਦੀ ਸਾਰ ਲੈਂਦੇ ਹੋਏ ਦੌਰਾ ਸ਼ੁਰੂ ਕੀਤਾ ਜਿਨ੍ਹਾਂ ਵੱਲੋਂ ਕਈ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ। ਜਿਨ੍ਹਾਂ ਦਾ ਸਵਾਗਤ ਕੁਦਰਤੀ ਬੱਦਲਾਂ ਨੇ ਜੰਮਕੇ ਵਰਸਦੇ ਹੋਏ ਕੀਤਾ। ਇਸ ਦੌਰਾਨ ਬਠਿੰਡਾ ਦੀਆਂ ਸਾਰੀਆਂ ਸੜਕਾਂ ਤੇ ਗਲੀਆਂ ਨੇ ਨਦੀਆਂ ਦਾ ਰੂਪ ਧਾਰਨ ਕਰ ਲਿਆ। ਬਠਿੰਡਾ ਦੇ ਲੋਕ ਝੂਮ ਉੱਠੇ ਉੱਥੇ ਹੀ ਇਸ ਮੀਂਹ ਦਾ ਨੰਨੇ ਬੱਚਿਆਂ ਨੇ ਵੀ ਜੰਮ ਕੇ ਆਨੰਦ ਮਾਣਿਆ। ਬਠਿੰਡਾ ਦੇ ਲੋਕਾਂ ਦੀ ਅੱਜ ਇੰਦਰ ਦੇਵਤਾ ਨੇ ਫਰਿਆਦ ਸੁਣਦਿਆਂ ਰੂਹ ਖੁਸ਼ ਕਰ ਦਿੱਤੀ । ਪਰ ਲੋਕਾਂ ਨੂੰ ਇਸ ਮੀਂਹ ਨੇ ਕਈ ਮੁਸ਼ਕਿਲਾਂ ਵੀ ਦਿੱਤੀਆਂ ਜਿਨ੍ਹਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਮੀਂਹ ਦਾ ਪਾਣੀ ਹੜ੍ਹ ਵਾਂਗ ਦਾਖਲ ਹੋ ਗਿਆ। ਜਲ ਮਗਨ ਹੋਈਆਂ ਸੜਕਾਂ ਅਤੇ ਗਲੀਆਂ ਤੇ ਕਈ ਵਾਹਨ ਪਾਣੀ ਜ਼ਿਆਦਾ ਹੋਣ ਕਾਰਨ ਬੰਦ ਹੁੰਦੇ ਵੇਖੇ ਗਏ। ਜਿਸ ਕਾਰਨ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਇਸ ਮੀਂਹ ਕਾਰਨ ਦੋ ਪਹੀਆ ਵਾਹਨ ਮਕੈਨਿਕਾਂ ਦੀ ਬੱਲੇ ਬੱਲੇ ਹੋ ਗਈ ਉੱਥੇ ਹੀ ਇਸ ਮੀਂਹ ਦਾ ਫਾਇਦਾ ਰਿਕਸ਼ਾ ਚਾਲਕਾਂ ਨੇ ਜੰਮਕੇ ਉਠਾਇਆ। ਇਸ ਤਰ੍ਹਾਂ ਇਹ ਮੀਂਹ ਬਠਿੰਡਾ ਵਾਸੀਆਂ ਲਈ ਵਰਦਾਨ ਬਨਣ ਦੇ ਨਾਲ ਨਾਲ ਭਾਰੀ ਮੁਸ਼ਕਿਲਾਂ ਦਾ ਕਾਰਨ ਸਾਬਤ ਹੋਇਆ। ਸਾਵਨ ਮਹੀਨੇ ਦੀ ਪਹਿਲੀ ਬਰਸਾਤ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੜ੍ਹਾਂ ਸਬੰਧੀ ਕੀਤੇ ਗਏ ਪਬੰਧਾਂ ਦੀ ਪੋਲ ਖੋਲ੍ਹ ਦਿੱਤੀ। ਮੀਂਹ ਦਾ ਪਾਣੀ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦੀ ਕੋਠੀ ਵਿੱਚ ਦਾਖਲ ਹੋ ਗਿਆ। ਇਸ ਸੜਕ ਤੋਂ ¦ਘਣ ਵਾਲੀ ਟ੍ਰੈਫਿਕ ਕਾਰਨ ਵਾਰ-ਵਾਰ ਮੀਂਹ ਦਾ ਪਾਣੀ ਉਕਤ ਅਧਿਕਾਰੀਆਂ ਦੀਆਂ ਕੋਠੀਆਂ ਵਿੱਚ ਵੜਦਾ ਰਿਹਾ ਜਿਸ ਕਰਕੇ ਆਮ ਲੋਕਾਂ ਲਈ ਇਹ ਰਸਤਾ ਬੰਦ ਕਰਕੇ ਆਵਾਜਾਈ ਨੂੰ ਹੋਰ ਰਸਤੇ ਰਾਹੀਂ ਚਾਲੂ ਰੱਖਿਆ ਗਿਆ।

Comments are closed.