15 July 2010

ਭਾਜਪਾ ਵਰਕਰ ਪ੍ਰਭਾਕਰ ਨੇ ਕਿਹਾ ਦੁਨੀਆਂ ਨੂੰ ਅਲਵਿਦਾ

ਬਠਿੰਡਾ 15 ਜੁਲਾਈ (ਪਪਿੰਦਰ ਸਿੰਘਮਾਰ) : ਜਿਸ ਦੇ ਲਈ ਅਸਂੀਂ ਮੇਹਨਤ ਕੀਤੀ, ਪਾਰਟੀ ਨੂੰ ਬੁ¦ਦੀਆਂ ਤੇ ਲੈਕੇ ਗਏ ਸਾਨੂੰ ਨਹੀ ਪਤਾ ਸੀ ਜਿਸ ਦਿਨ ਅਸੀਂ ਜਾਵਾਂਗੇ ਸਾਡੀ ਵਫਦਾਰੀ ਦਾ ਕੌਡੀ ਮੁੱਲ ਨਹੀ ਪੈਣਾ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਜ਼ਿਲ੍ਹਾ ਬਠਿੰਡਾ ਭਾਜਪਾ ਦੀ ਟੀਮ ਵਿੱਚ ਜਦੋਂ ਭਾਜਪਾ ਦਾ ਇੱਕ ਪੁਰਾਣਾ ਅਤੇ ਵਫਾਦਾਰ ਵਰਕਰ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿਕੇ ਚਲਾ ਗਿਆ ਪਰ ਜ਼ਿਲ੍ਹਾ ਭਾਜਪਾ ਤਾਂ ਕੀ ਸੂਬਾ ਭਾਜਪਾ ਦੇ ਆਹੁੱਦੇਦਾਰਾਂ ਨੂੰ ਆਪਣੇ ਇਸ ਵਰਕਰ ਦੀ ਵਿਦਾਈ ਸਬੰਧੀ ਕੰਨਾਂ ਤੱਕ ਸੂਚਨਾ ਨਹੀ ਪੁੱਜੀ। ਜਿਸ ਕਾਰਨ ਭਾਜਪਾ ਦੇ ਇਸ ਵਰਕਰ ਨੂੰ ਪੰਜਾਬ ਭਾਜਪਾ ਦੇ ਕਿਸੇ ਵੀ ਆਹੁੱਦੇਦਾਰ ਨੇ ਸ਼ਰਧਾ ਦੇ ਫੁੱਲ ਅਰਪਿਤ ਨਹੀ ਕੀਤੇ। ਸੰਘ ਅਤੇ ਭਾਜਪਾ ਲਈ ਵਫਾ ਨਿਭਾਉਣ ਵਾਲੇ ਇਸ ਮੇਹਨਤੀ ਵਰਕਰ ਨੂੰ ਇਹੋ ਕੁਝ ਇਨਾਮ ਦਿੱਤਾ ਹੈ ਪ੍ਰਦੇਸ਼ ਭਾਜਪਾ ਅਤੇ ਸੰਘ ਦੀ ਟੀਮ ਨੇ ਜਿਨ੍ਹਾਂ ਨੂੰ ਇਸ ਵਰਕਰ ਵਾਰੇ ਕੁਝ ਸੋਚਣ ਵਿਚਾਰਨ ਦਾ ਸਮਾਂ ਹੀ ਨਹੀ ਮਿਲਿਆ। ਜਿਹੜਾ ਇਹ ਸਾਬਤ ਕਰ ਗਿਆ ਕਿ ਪ੍ਰਦੇਸ਼ ਭਾਜਪਾ ਅਤੇ ਸੰਘ ਵਿੱਚ ਮੇਹਨਤੀ ਵਰਕਰਾਂ ਦੀ ਕੋਈ ਇਜ਼ਤ ਨਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ 65 ਸਾਲਾ ਜਨਕ ਰਾਜ ਪ੍ਰਭਾਕਰ ਦੀ ਉਨ੍ਹਾਂ ਦੇ ਜ਼ੱਦੀ ਘਰ ਸਿਰਕੀ ਬਜ਼ਾਰ ਵਿਖੇ ਬੀਤੀ ਸਵੇਰ ਕਰੀਬ 10 ਵਜੇ ਹਾਰਟ ਅਟੈਕ ਨਾਲ ਮ੍ਰਿਤੂ ਹੋ ਗਈ ਸੀ। ਜਿਨ੍ਹਾਂ ਦਾ ਅੰਤਮ ਸਸਕਾਰ ਬੀਤੀ ਸ਼ਾਮ 6 ਵਜੇ ਦਾਣਾ ਮੰਡੀ ਸਥਿਤ ਰਾਮ ਬਾਗ ਵਿਖੇ ਕੀਤਾ ਗਿਆ। ਜਨਕ ਰਾਜ ਪ੍ਰਭਾਕਰ ਆਰ ਐਸ ਐਸ ਦੇ ਮੇਹਨਤੀ ਵਰਕਰ ਸਨ ਜਿਨ੍ਹਾਂ ਨੇ ਭਾਜਪਾ ਨੂੰ ਮੇਹਨਤ ਕਰਕੇ ਸਿਖਰਾਂ ਤੇ ਪਹੁੰਚਾਇਆ ਸੀ। ਇੱਕ ਵਾਰ ਬਰਸਾਤ ਕਾਰਨ ਉਨ੍ਹਾਂ ਦਾ ਘਰ ਢਹਿ ਢੇਰੀ ਹੋ ਗਿਆ ਸੀ ਉਦੋਂ ਪੰਜਾਬ ਦੇ ਇੱਕ ਭਾਜਪਾ ਕੈਬਨਿਟ ਮੰਤਰੀ ਖੁਦ ਚੱਲਕੇ ਉਨ੍ਹਾਂ ਦੇ ਘਰ ਗਏ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਜਨਕ ਰਾਜ ਪ੍ਰਭਾਕਰ ਸੰਘ ਅਤੇ ਭਾਜਪਾ ਦੇ ਮੇਹਨਤੀ, ਵਫਾਦਾਰ ਵਰਕਰ ਹਨ ਜਿਨ੍ਹਾਂ ਨੇ ਸੰਘ ਅਤੇ ਭਾਜਪਾ ਲਈ ਆਪਣੀ ਪੂਰੀ ਜਿੰਦਗੀ ਲਗਾ ਦਿੱਤੀ । ਉਕਤ ਮੰਤਰੀ ਨੇ ਪਾਰਟੀ ਫੰਡ ਵਿੱਚੋਂ ਕਰੀਬ 20 ਹਜ਼ਾਰ ਰੁਪਏ ਦੀ ਆਰਥਿਕ ਮੱਦਦ ਜਨਕ ਰਾਜ ਨੂੰ ਘਰ ਬਨਾਉਣ ਲਈ ਦਿੱਤੀ ਸੀ ਇੱਥੋਂ ਤੱਕ ਕਿ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਟੀਮ ਨੇ ਵੀ ਫੰਡ ਇੱਕਠਾ ਕਰਕੇ  ਉਨ੍ਹਾਂਦੀ ਮੱਦਦ ਕੀਤੀ ਸੀ। ਇਨ੍ਹਾਂ ਕੁਝ ਹੋਣ ਦੇ ਬਾਵਜ਼ੂਦ ਅੱਜ ਦੀ ਭਾਜਪਾ ਟੀਮਅਤੇ ਲੀਡਰਸ਼ਿੱਪ ਉਨ੍ਹਾਂ ਦਾ ਪਾਰਟੀ ਪ੍ਰਤੀ ਯੋਗਦਾਨ ਭੁੱਲ ਗਈ ਜਿਨ੍ਹਾਂ ਨੇ ਅੰਤਮ ਸਸਕਾਰ ਵਿੱਚ ਵੀ ਪਹੁੰਚਣ ਦੀ ਖੇਚਲ ਨਹੀ ਕੀਤੀ। ਹਾਲਾਂਕਿ ਉਨ੍ਹਾਂ ਦੇ ਸਸਕਾਰ ਤੇ ਚੇਅਰਮੈਨ ਨਗਰ ਸੁਧਾਰ ਟਰਸਟ ਅਸ਼ੋਕ ਭਾਰਤੀ, ਸਮਾਲ ਸਕੇਲ ਟ੍ਰੇਡਰਜ਼ ਬੋਰਡ ਦੇ ਚੇਅਰਮੈਨ ਮਦਨ ਲਾਲ ਕਪੂਰ, ਭਾਜਪਾ ਵਰਕਰ ਮਹਿੰਦਰ ਕਾਟੀਆ, ਮਹਿੰਦਰ ਕੁਮਾਰ, ਮਾਰਕਿੱਟ ਕਮੇਟੀ ਦੇ ਮੈਬਰ ਅਸ਼ੋਕ ਬਾਂਸਲ, ਕੁੱਲਭੁਸ਼ਨ ਨੇ ਪਹੁੰਚਕੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ। ਉੱਥੇ ਹੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਭਾਜਪਾ ਸਾਮ ਲਾਲ ਬਾਂਸਲ, ਮੰਡਲ ਪ੍ਰਧਾਨ ਹਰਯਸ਼ਪਾਲ ਜੌੜਾ, ਅਸ਼ੋਕ ਬਾਲਿਆਂਵਾਲੀ, ਪਰਮਿੰਦਰ ਗੋਇਲ, ਗੁਲਸ਼ਨ ਵਧਵਾ, ਸੀਨੀ: ਡਿਪਟੀ ਮੇਅਰ ਤਰਸੇਮ ਗੋਇਲ, ਮਿੱਠੂ ਰਾਮ ਗੁਪਤਾ, ਸਾਬਕਾ ਚੇਅਰਮੈਨ ਮੋਹਨ ਲਾਲ ਗਰਗ ਨੇ ਕਿਹਾ ਕਿ ਜਨਕ ਰਾਜ ਪ੍ਰਭਾਕਰ ਸੰਘ ਅਤੇਭਾਜਪਾ ਦੇ ਮੇਹਨਤੀ, ਵਫਾਦਾਰ ਵਰਕਰ ਸਨ ਪਰ ਉਨ੍ਹਾਂ ਦੀ ਮੌਤ ਬਾਰੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਹੀ ਨਹੀ ਸੀ। ਭਾਜਪਾ ਦੇ ਪੰਜਾਬ ਮੀਡੀਆ ਸਹਿ ਪ੍ਰਭਾਰੀ ਸੁਨੀਲ ਸਿੰਗਲਾ ਨੇ ਵੀ ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਨਹੀ ਹੋਣ ਦੀ ਗੱਲ ਕਹੀ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਘਰ ਜਾਕੇ ਅਫਸੋਸ ਪ੍ਰਗਟ ਕਰਨਗੇ। ਆਰ ਐਸ ਐਸ ਦੇਵਿਭਾਗੀ ਕਾਰਜ ਵਾਹਕ ਪ੍ਰੋ: ਅਸ਼ੋਕ ਗੁਪਤਾ ਨੇ ਕਿਹਾ ਕਿ ਉਹ ਕੱਲ੍ਹ ਬਾਹਰ ਗਏ ਹੋਏ ਸਨ । ਇਸ ਤਰ੍ਹਾਂ ਭਾਜਪਾ ਦੀ ਟੀਮ ਨੂੰ ਆਪਣੇ ਵਰਕਰ ਦੇ ਅਕਾਲ ਚਲਾਨੇ ਸਬੰਧੀ ਜਾਣਕਾਰੀ ਨਹੀ ਹੋਣਾ ਇਹ ਸਾਬਤ ਕਰਦਾ ਹੈ ਕਿ ਸੰਘ ਅਤੇ ਭਾਜਪਾ ਵਿੱਚ ਉਨ੍ਹਾਂ ਦੇ ਵਰਕਰਾਂ ਦੀ ਕਿਨ੍ਹੀ ਕੁ ਅਹਿਮੀਅਤ ਹੈ। ਲੱਗਭੱਗ ਆਹੁੱਦੇਦਾਰਾਂ ਨੂੰ ਤਾਂ ਪ੍ਰਭਾਕਰ ਦੇ ਨਿਵਾਸ ਸਥਾਨ ਦਾ ਵੀ ਪਤਾ ਨਹੀਂ ਸੀ।

Comments are closed.